ਜਲੰਧਰ ਦੇ ਪੱਛਮੀ ਹਲਕੇ 'ਚ ਆਏ ਦਿਨ ਅਪਰਾਧਿਕ ਵਾਰਦਾਤਾਂ 'ਚ ਵਾਧਾ ਹੁੰਦਾ ਜਾ ਰਿਹਾ ਹੈ, ਉੱਥੇ ਹੀ ਦਿਨ-ਦਿਹਾੜੇ ਅਪਰਾਧੀ ਅਨਸਰ ਇਨ੍ਹਾਂ ਵਾਰਦਾਤਾਂ ਨੂੰ ਸ਼ਰੇਆਮ ਅੰਜਾਮ ਦੇ ਰਹੇ ਹਨ। ਜਲੰਧਰ ਦੇ ਘਾਹ ਮੰਡੀ ਚੌਂਕ ਨੇੜੇ ਇਕ ਲੜਕੀ ਤੋਂ ਮੋਟਰਸਾਈਕਲ 'ਤੇ ਆਏ ਦੋ ਬਦਮਾਸ਼ਾਂ ਨੇ ਮੋਬਾਇਲ ਖੋਹ ਲਿਆ ਅਤੇ ਉਥੋਂ ਫਰਾਰ ਹੋ ਗਏ।